ਵੈਨਕੂਵਰ ਵਿੱਚ ਪਟਾਕਿਆਂ ‘ਤੇ ਪਾਬੰਦੀ ਨੂੰ ਰੋਕੋ

ਵੈਨਕੂਵਰ ਸਿਟੀ ਕਾਉਂਸਲ ਨੇ ਵੈਨਕੂਵਰ ਵਿੱਚ ਪਰਿਵਾਰਕ ਪਟਾਕੇ ਵੇਚਣ ਅਤੇ ਵਰਤਣ ‘ਤੇ ਪਾਬੰਦੀ ਲਗਾਉਣ ਲਈ ਇੱਕ ਮਤਾ ਪਾਸ ਕੀਤਾ। ਇਸਦਾ ਅਰਥ ਇਹ ਹੈ ਕਿ, ਜਦੋਂ ਤੱਕ ਤੁਸੀਂ ਕਿਸੇ ਵੱਡੇ ਪੇਸ਼ੇਵਰ ਪ੍ਰਦਰਸ਼ਨ ਵਿੱਚ ਸ਼ਾਮਲ ਨਹੀਂ ਹੁੰਦੇ ਹੋ, ਤੁਸੀਂ ਦੀਵਾਲੀ, ਲੂਨਰ ਨਵਾਂ ਸਾਲ, ਹੈਲੋਵੀਨ, ਕੈਨੇਡਾ ਡੇਅ, ਵਿਕਟੋਰੀਆ ਡੇਅ, ਨਵੇਂ ਸਾਲ ਤੋਂ ਪਹਿਲਾਂ ਦੀ ਸ਼ਾਮ ਜਾਂ ਕਿਸੇ ਹੋਰ ਖਾਸ ਮੌਕੇ ਨੂੰ ਮਨਾਉਣ ਲਈ ਪਟਾਕੇ ਨਹੀਂ ਵਰਤ ਸਕਦੇ ਹੋ।

ਸੰਘੀ ਤੌਰ ‘ਤੇ ਅਧਿਕਾਰਤ ਪਟਾਕੇ ਸੁਰੱਖਿਅਤ ਹੁੰਦੇ ਹਨ। ਪਟਾਕੇ ਪੀੜ੍ਹੀਆਂ ਤੋਂ ਕੈਨੇਡੀਅਨ ਅਤੇ ਪ੍ਰਵਾਸੀ ਪਰੰਪਰਾਵਾਂ ਦਾ ਹਿੱਸਾ ਰਹੇ ਹਨ। ਕੈਨੇਡਾ ਇਹ ਪੱਕਾ ਕਰਨ ਵਿੱਚ ਇੱਕ ਵਿਸ਼ਵ ਲੀਡਰ ਹੈ ਕਿ ਵਿਕਰੀ ਅਤੇ ਵਰਤੋਂ ਲਈ ਪ੍ਰਵਾਨਗੀ ਮਿਲਣ ਤੋਂ ਪਹਿਲਾਂ ਪਟਾਕੇ ਸੁਰੱਖਿਅਤ ਹੋਣ।

ਅਕਸਰ ਪੁੱਛੇ ਜਾਣ ਵਾਲੇ ਸਵਾਲ

ਪ੍ਰਸ਼ਨ: ਸਿਟੀ ਕਾਉਂਸਲ ਵਿਖੇ ਕੀ ਮਤਾ ਪਾਸ ਕੀਤਾ ਗਿਆ ਸੀ?

ਉੱਤਰ: ਵੈਨਕੂਵਰ ਸਿਟੀ ਕਾਉਂਸਲ ਨੇ ਪਰਿਵਾਰਕ ਪਟਾਕੇ ਵੇਚਣ ਅਤੇ ਵਰਤਣ ‘ਤੇ ਪਾਬੰਦੀ ਲਗਾਉਣ ਲਈ ਇੱਕ ਮਤਾ ਪਾਸ ਕੀਤਾ। ਮਤਾ ਇੱਥੇ ਦੇਖਿਆ ਜਾ ਸਕਦਾ ਹੈ।


ਪ੍ਰਸ਼ਨ: ਵੈਨਕੂਵਰ ਦੇ ਵਸਨੀਕ ਵਜੋਂ ਮੇਰੇ ਲਈ ਇਸਦਾ ਕੀ ਅਰਥ ਹੈ?

ਉੱਤਰ: ਸਿਟੀ ਕਾਉਂਸਲ ਦੁਆਰਾ ਪਾਸ ਕੀਤਾ ਗਿਆ ਮਤਾ ਵੈਨਕੂਵਰ ਵਿੱਚ ਪਰਿਵਾਰਕ ਪਟਾਕੇ ਵੇਚਣ ਅਤੇ ਵਰਤਣ ‘ਤੇ ਪਾਬੰਦੀ ਲਗਾਉਂਦਾ ਹੈ। ਇਸਦਾ ਅਰਥ ਇਹ ਹੈ ਕਿ, ਜਦੋਂ ਤੱਕ ਤੁਸੀਂ ਕਿਸੇ ਵੱਡੇ ਪੇਸ਼ੇਵਰ ਪ੍ਰਦਰਸ਼ਨ ਵਿੱਚ ਸ਼ਾਮਲ ਨਹੀਂ ਹੁੰਦੇ ਹੋ, ਤੁਸੀਂ ਦੀਵਾਲੀ, ਲੂਨਰ ਨਵਾਂ ਸਾਲ, ਹੇਲੋਵੀਨ, ਨਵੇਂ ਸਾਲ ਤੋਂ ਪਹਿਲਾਂ ਦੀ ਸ਼ਾਮ, ਕੈਨੇਡਾ ਡੇਅ ਜਾਂ ਵਿਕਟੋਰੀਆ ਡੇਅ ਮਨਾਉਣ ਲਈ ਪਟਾਕੇ ਨਹੀਂ ਵਰਤ ਸਕਦੇ ਹੋ।


ਪ੍ਰਸ਼ਨ: ਮੈਂ ਛੁੱਟੀਆਂ ਅਤੇ ਸਭਿਆਚਾਰਕ ਤੌਰ ‘ਤੇ ਮਹੱਤਵਪੂਰਨ ਦਿਨਾਂ ਨੂੰ ਪਟਾਕਿਆਂ ਨਾਲ ਮਨਾਉਣਾ ਚਾਹੁੰਦਾ/ਚਾਹੁੰਦੀ ਹਾਂ। ਮੈਂ ਕਿਵੇਂ ਮਦਦ ਕਰ ਸਕਦਾ/ਸਕਦੀ ਹਾਂ?

ਉੱਤਰ: ਜੇ ਤੁਸੀਂ ਵੈਨਕੂਵਰ ਸਿਟੀ ਦੇ ਵਸਨੀਕ ਜਾਂ ਕਾਰੋਬਾਰ ਦੇ ਮਾਲਕ ਹੋ, ਤਾਂ ਸਿਟੀ ਕਾਉਂਸਲ ਨਾਲ ਸੰਪਰਕ ਕਰੋ ਅਤੇ ਉਹਨਾਂ ਨੂੰ ਦੱਸੋ ਕਿ “ਮੈਂ ਵੈਨਕੂਵਰ ਵਿੱਚ ਪਰਿਵਾਰਕ ਪਟਾਕੇ ਚਲਾਉਣ ਦੀ ਹਮਾਇਤ ਕਰਦਾ/ਕਰਦੀ ਹਾਂ”। ਤੁਸੀਂ ਉਹਨਾਂ ਨੂੰ ਇੱਥੇ ਈਮੇਲ ਕਰ ਸਕਦੇ ਹੋ।

ਜਾਂ ਇਹਨਾਂ ਈਮੇਲਾਂ ‘ਤੇ ਸੰਪਰਕ ਕਰ ਸਕਦੇ ਹੋ:

CLRbligh@vancouver.ca

CLRboyle@vancouver.ca

CLRcarr@vancouver.ca

CLRdegenova@vancouver.ca

CLRdominato@vancouver.ca

CLRfry@vancouver.ca

CLRhardwick@vancouver.ca

CLRkirby-yung@vancouver.ca

CLRswanson@vancouver.ca

CLRwiebe@vancouver.ca

ਪ੍ਰਸ਼ਨ: ਪਰਿਵਾਰਕ ਪਟਾਕੇ ਕੀ ਹੁੰਦੇ ਹਨ?

ਉੱਤਰ: ਪਰਿਵਾਰਕ ਪਟਾਕੇ, ਜਿਸ ਨੂੰ ਕੰਜ਼ਿਊਮਰ ਪਟਾਕੇ ਵੀ ਕਿਹਾ ਜਾਂਦਾ ਹੈ, ਘੱਟ-ਜੋਖਮ ਵਾਲੇ ਪਟਾਕੇ ਹਨ ਜੋ 18 ਸਾਲ ਤੋਂ ਵੱਧ ਉਮਰ ਦੇ ਆਮ ਲੋਕਾਂ ਦੁਆਰਾ ਮਨੋਰੰਜਨ ਦੀ ਵਰਤੋਂ ਲਈ ਤਿਆਰ ਕੀਤੇ ਜਾਂਦੇ ਹਨ ਜਿਵੇਂ ਅਨਾਰ ਅਤੇ ਫੁਲਝੜੀਆਂ। ਉਹ ਵੱਡੇ ਪ੍ਰਦਰਸ਼ਨਾਂ ਵਿੱਚ ਪੇਸ਼ੇਵਰਾਂ ਦੁਆਰਾ ਵਰਤੇ ਜਾਂਦੇ ਉਤਪਾਦਾਂ ਤੋਂ ਵੱਖਰੇ ਹੁੰਦੇ ਹਨ।


ਪ੍ਰਸ਼ਨ: ਕੀ ਪਰਿਵਾਰਕ ਪਟਾਕੇ ਸੁਰੱਖਿਅਤ ਹਨ?

ਉੱਤਰ: ਹਾਂ। ਕੈਨੇਡਾ ਵਿੱਚ ਪਟਾਕੇ ਚਲਾਉਣ ਬਾਰੇ ਦੁਨੀਆਂ ਭਰ ਦੇ ਕੁਝ ਸਭ ਤੋਂ ਸਖ਼ਤ ਨਿਯਮ ਹਨ। ਫੈਡਰਲ ਸਰਕਾਰ ਦੁਆਰਾ ਵੇਚਣ ਅਤੇ ਵਰਤੇ ਜਾਣ ਲਈ ਪ੍ਰਵਾਨਗੀ ਦਿੱਤੇ ਜਾਣ ਤੋਂ ਪਹਿਲਾਂ ਪਰਿਵਾਰਕ ਪਟਾਕਿਆਂ ਦੀ ਸਖ਼ਤ ਜਾਂਚ ਕੀਤੀ ਜਾਂਦੀ ਹੈ। ਪਟਾਕਿਆਂ ਦੀ ਤੁਲਨਾ ਵਿੱਚ ਤੁਹਾਨੂੰ ਬਲਦੀ ਹੋਈ ਮੋਮਬੱਤੀ ਤੋਂ ਜ਼ਖ਼ਮੀ ਹੋਣ ਜਾਂ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਣ ਦੀ 100 ਗੁਣਾ ਜ਼ਿਆਦਾ ਸੰਭਾਵਨਾ ਹੁੰਦੀ ਹੈ।


ਪ੍ਰਸ਼ਨ: ਪਟਾਕੇ ਮੇਰੀਆਂ ਪਰੰਪਰਾਵਾਂ ਦਾ ਹਿੱਸਾ ਹਨ। ਕੀ ਮੈਂ ਦੀਵਾਲੀ ਅਤੇ ਚੀਨੀ ਨਵੇਂ ਸਾਲ ਵਰਗੇ ਸਭਿਆਚਾਰਕ ਜਸ਼ਨਾਂ ਵਿੱਚ ਉਹਨਾਂ ਨੂੰ ਵਰਤ ਸਕਦਾ/ਸਕਦੀ ਹਾਂ?

ਉੱਤਰ: ਨਹੀਂ। ਸਿਟੀ ਕਾਉਂਸਲ ਦੁਆਰਾ ਪਾਸ ਕੀਤਾ ਗਿਆ ਮਤਾ ਵੈਨਕੂਵਰ ਵਿੱਚ ਪਰਿਵਾਰਕ ਪਟਾਕੇ ਵੇਚਣ ਅਤੇ ਵਰਤਣ ‘ਤੇ ਪਾਬੰਦੀ ਲਗਾਉਂਦਾ ਹੈ। ਇਸਦਾ ਅਰਥ ਇਹ ਹੈ ਕਿ, ਜਦੋਂ ਤੱਕ ਤੁਸੀਂ ਕਿਸੇ ਵਿਸ਼ਾਲ ਪੇਸ਼ੇਵਰ ਪ੍ਰਦਰਸ਼ਨ ਵਿੱਚ ਸ਼ਾਮਲ ਨਹੀਂ ਹੁੰਦੇ, ਤੁਸੀਂ ਦੀਵਾਲੀ ਅਤੇ ਲੂਨਰ ਨਵੇਂ ਸਾਲ ਵਰਗੀਆਂ ਸਭਿਆਚਾਰਕ ਛੁੱਟੀਆਂ ਮਨਾਉਣ ਲਈ ਪਟਾਕੇ ਨਹੀਂ ਵਰਤ ਸਕਦੇ।


ਪ੍ਰਸ਼ਨ: ਕੀ ਕੈਨੇਡਾ ਦੇ ਹੋਰ ਸ਼ਹਿਰਾਂ ਵਿੱਚ ਪਰਿਵਾਰਕ ਪਟਾਕਿਆਂ ਦੀ ਵਿਕਰੀ ਅਤੇ ਵਰਤੋਂ ਬਾਰੇ ਕਾਨੂੰਨ ਹਨ?

ਉੱਤਰ: ਹਾਂ। ਪਰਿਵਾਰਕ ਪਟਾਕੇ ਇਕ ਲੰਬੇ ਸਮੇਂ ਤੋਂ ਕੈਨੇਡਾ ਦੀ ਪਰੰਪਰਾ ਹਨ। ਟੋਰਾਂਟੋ, ਐਡਮਿੰਟਨ, ਓਟਾਵਾ ਅਤੇ ਮਿਸੀਸੌਗਾ ਵਰਗੇ ਕੈਨੇਡਾ ਦੇ ਕਈ ਸ਼ਹਿਰ ਵਿਸ਼ੇਸ਼ ਪ੍ਰੋਗਰਾਮਾਂ ਅਤੇ ਸਭਿਆਚਾਰਕ ਛੁੱਟੀਆਂ ਮਨਾਉਣ ਲਈ ਪਰਿਵਾਰਕ ਪਟਾਕੇ ਵੇਚਣ ਅਤੇ ਵਰਤਣ ਦੀ ਆਗਿਆ ਦਿੰਦੇ ਹਨ।


ਪ੍ਰਸ਼ਨ: ਕਨੇਡਾ ਵਿੱਚ ਪਟਾਕਿਆਂ ਨੂੰ ਕੌਣ ਨਿਯੰਤ੍ਰਿਤ ਕਰਦਾ ਹੈ?

ਉੱਤਰ: ਕਨੇਡਾ ਵਿੱਚ, ਪਰਿਵਾਰਕ ਪਟਾਕੇ ਫੈਡਰਲ ਸਰਕਾਰ ਦੁਆਰਾ ਨਿਯੰਤ੍ਰਿਤ ਕੀਤੇ ਜਾਂਦੇ ਹਨ। ਉਹਨਾਂ ਦੀ ਵਿਕਰੀ ਅਤੇ ਵਰਤੋਂ ਲਈ ਪ੍ਰਵਾਨਗੀ ਦੇਣ ਤੋਂ ਪਹਿਲਾਂ ਸਖ਼ਤ ਜਾਂਚ ਕੀਤੀ ਜਾਂਦੀ ਹੈ। ਮਿਉਂਸਿਪਲ ਸਰਕਾਰਾਂ ਆਪਣੇ ਭਾਈਚਾਰੇ ਦੀਆਂ ਲੋੜਾਂ ਦੇ ਅਧਾਰ ‘ਤੇ ਪਟਾਕਿਆਂ ਦੀ ਵਰਤੋਂ, ਸਟੋਰੇਜ ਅਤੇ ਵਿਕਰੀ ਨੂੰ ਨਿਯੰਤ੍ਰਿਤ ਕਰ ਸਕਦੀਆਂ ਹਨ। ਵਧੇਰੇ ਜਾਣਕਾਰੀ ਲਈ ਤੁਸੀਂ ਕੁਦਰਤੀ ਸਰੋਤ ਕਨੇਡਾ ਦੀ ਵੈੱਬਸਾਈਟ ‘ਤੇ ਜਾ ਸਕਦੇ ਹੋ।